Wednesday, September 10, 2008

ਸਾਡਾ ਮੰਤਵ


ਪ੍ਰੈਸ ਕਲੱਬ ਫਤਿਹਗੜ੍ਹ ਚੂੜੀਆਂ ਮਿਤੀ 25-12-2006 ਨੂੰ ਹੋਂਦ ਵਿੱਚ ਆਈ ਸੀ, ਇਸ ਤੋਂ ਪਹਿਲਾਂ ਵੀ ਕਈ ਵਾਰ ਪ੍ਰੈਸ ਨਾਲ ਸਬੰਧਤ ਪੱਤਰਕਾਰ ਇੱਕ ਮੰਚੇ ਦੇ ਇਕੱਠੇ ਹੁੰਦੇ ਰਹੇ ਹਨ ਪਰ 2006 ਤੋਂ ਬਾਅਦ ਇਹ ਸਾਰੇ ਪੱਤਰਕਾਰ ਇੱਕ ਮੰਚ, ਪ੍ਰੈਸ ਕਲੱਬ ਫਤਿਹਗੜ ਚੂੜੀਆਂ ਦੇ ਝੰਡੇ ਥੱਲੇ ਇਕੱਠੇ ਹੋਏ। ਇਸ ਮੰਚ ਦੇ ਸਰਪਰਸਤ ਸ੍ਰ: ਗੁਰਦਿਆਲ ਸਿੰਘ ਫੁੱਲ ਬਹੁਤ ਹੀ ਪੁਰਾਣੇ ਪੱਤਰਕਾਰ ਹਨ। ਕਲੱਬ ਦੀ ਚੋਣ ਦਿਸੰਬਰ 2006 ਵਿੱਚ ਹੋਈ ਸੀ, ਅਤੇ ਇਸ ਦੇ ਪਹਿਲੇ ਪ੍ਰਧਾਨ ਸ੍ਰ: ਹਰਪਾਲ ਸਿੰਘ ਨਾਗਰਾ ਜੀ ਨੂੰ ਥਾਪਿਆ ਗਿਆ ਜਦ ਕੇ ਸੀਨੀਅਰ ਮੀਤ ਪ੍ਰਧਾਨ ਸ੍ਰ: ਜਗਜੀਤ ਸਿੰਘ ਮਾਨ ਜੀ ਨੂੰ ਬਣਾਇਆ ਗਿਆ । ਸਾਡਾ ਮੁੱਖ ਮੰਤਵ ਪੰਜਾਬੀ ਜੁਬਾਨ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਾ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਕੰਮ ਕਰਦੇ ਪੱਤਰਕਾਰ ਭਾਈਚਾਰੇ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕਰਨਾ ਅਤੇ ਪ੍ਰੈਸ ਦੀ ਅਜਾਦੀ ਲਈ ਸਿਰਤੋੜ ਕੋਸ਼ਿਸ਼ਾਂ ਕਰਨੀਆਂ। ਇਸ ਬਲੋਗ ਵਿੱਚ ਆਪ ਜੀ ਨੂੰ ਇਲਾਕੇ ਨਾਲ ਸਬੰਧਤ ਵੱਖ ਵੱਖ ਖ਼ਬਰਾਂ ਵੀ ਪੜਨ ਨੂੰ ਮਿਲਿਆ ਕਰਨਗੀਆਂ। ਉਮੀਦ ਹੈ ਕਿ ਤੁਸੀ ਸਾਥ ਦੇਓਗੇ

No comments: